ਪਿਛਲੇ ਕੁਝ ਸਮੇਂ ਤੋਂ ਭਾਰਤ ਸਮੇਤ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ! ਕਈ ਥਾਵਾਂ ਤੇ ਭੁਚਾਲ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਦੀਆਂ ਇਹਨਾਂ ਘਟਨਾਵਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਡਰ ਭਰ ਦਿੱਤਾ ਹੈ। ਹੁਣ ਅਮਰੀਕਾ ਦਾ ਰਾਜ ਅਲਾਸਕਾ ਵੀ ਭਿਆਨਕ ਭੁਚਾਲ ਨਾਲ ਹਿੱਲ ਗਿਆ ਹੈ ! ਭੁਚਾਲ ਤੋਂ ਬਾਅਦ ਖੇਤਰ ਦੇ ਤਟਵਰਤੀ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਅਮਰੀਕਾ ਰਾਜ ਅਲਾਸਕਾ ਵਿੱਚ ਭੁਚਾਲ ਭਾਰਤੀ ਸਮੇਂ ਅਨੁਸਾਰ ਵੀਰਵਾਰ 17 ਜੁਲਾਈ ਨੂੰ ਸਵੇਰੇ 2:07 ਮਿੰਟ ਤੇ ਆਇਆ ਸੀ ! ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.3 ਮਾਪੀ ਗਈ। ਜਿਸ ਨੂੰ ਬਹੁਤ ਸ਼ਕਤੀਸ਼ਾਲੀ ਭੂਚਾਲ ਮੰਨਿਆ ਜਾਂਦਾ ਹੈ!
ਇਸ ਭੂਚਾਲ ਦਾ ਕੇਂਦਰ ਅਲਾਸਕਾ ਪ੍ਰਾਇਦੀਪ ਦੇ 36 ਕਿਲੋਮੀਟਰ ਅੰਦਰ ਸੀ ! ਅਮਰੀਕੀ ਵਿਗਿਆਨੀਆਂ ਅਨੁਸਾਰ ਇਹ ਭੁਚਾਲ ਅਲਾਸਕਾ ਪ੍ਰਾਇਦੀਪ ਦੇ ਵਿਚਕਾਰ ਪੋਪੋਫ ਟਾਪੂ ਤੇ ਸੈਂਡ ਪੁਆਇੰਟ ਨੇੜੇ ਸਥਾਨਕ ਸਮੇਂ ਅਨੁਸਾਰ ਦੁਪਹਿਰ 13:30 ਵਜੇ ਤੋਂ ਬਾਅਦ ਆਇਆ ਹੈ। 7.3 ਤੀਬਰਤਾ ਵਾਲੇ ਭੁਚਾਲ ਤੋਂ ਬਾਅਦ ਤੱਟਵਰਤੀ ਅਲਾਸਕਾ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ !
#saddatvusa#america#earthquake#inalaska#magnitude#richterscale#tsunami#advisory#byamericangovernment