ਵਾਸ਼ਿੰਗਟਨ : ਅਮਰੀਕਾ ਦੀ ਧਰਤੀ ‘ਤੇ ਇੱਕ ਹੋਰ ਭਾਰਤੀ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ! ਇੱਥੇ ਇੱਕ ਭਾਰਤੀ ਨੌਜਵਾਨ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ! ਜਿਸ ਦੀ ਸ਼ਨਾਖਤ ਹਰਿਆਣਾ ਦੇ ਜੀਂਦ ਜ਼ਿਲੇ ਨਾਲ ਸੰਬੰਧਿਤ ਸੰਦੀਪ ਘੋਘਰੀਆ ਵਜੋਂ ਕੀਤੀ ਗਈ ਹੈ। ਕੈਲੀਫੋਰਨੀਆ ਦੇ ਕਿੰਗਸ ਰਿਵਰ ਵਿੱਚ ਵਾਪਰੇ ਹਾਦਸੇ ਦੌਰਾਨ ਸੰਦੀਪ ਦੇ ਦੋਸਤ ਉਸ ਨੂੰ ਪਾਣੀ ਵਿੱਚੋਂ ਕੱਢਣ ਵਿੱਚ ਤਾਂ ਸਫਲ ਰਹੇ ਪਰ ਸਰੀਰ ਅੰਦਰ ਬਹੁਤ ਜਿਆਦਾ ਪਾਣੀ ਭਰ ਜਾਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ ! ਸੰਦੀਪ ਦੇ ਛੋਟੇ ਭਰਾ ਪ੍ਰਦੀਪ ਨੇ ਦੱਸਿਆ ਕਿ ਪਰਿਵਾਰ ਨੇ ਤਿੰਨ ਸਾਲ ਪਹਿਲਾਂ 60 ਲੱਖ ਰੁਪਏ ਦਾ ਖਰਚਾ ਕਰ ਕੇ ਸੰਦੀਪ ਨੂੰ ਅਮਰੀਕਾ ਭੇਜਿਆ ਸੀ।
ਸੰਦੀਪ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ! ਉਸਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਹਨ ਅਤੇ ਇਸ ਸਦਮੇ ਸਦਮੇ ਨੇ ਉਹਨਾਂ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ ਹੈ !
ਅਮਰੀਕਾ ਪੁੱਜਣ ਤੋਂ ਪਹਿਲਾਂ ਉਹ ਪੰਜ ਛੇ ਮਹੀਨੇ ਪਨਾਮਾ ਦੇ ਜੰਗਲਾਂ ਵਿੱਚ ਵੀ ਰਿਹਾ ਅਤੇ ਲੰਬਾ ਸੰਘਰਸ਼ ਕਰਦਿਆਂ ਅਮਰੀਕਾ ਦਾ ਬਾਰਡਰ ਪਾਰ ਕਰਨ ਵਿੱਚ ਸਫਲ ਹੋਇਆ। ਅਮਰੀਕਾ ਵਿੱਚ ਦਾਖਿਲ ਹੋਣ ਮਗਰੋਂ ਵੀ ਮੁਸ਼ਕਿਲਾਂ ਖਤਮ ਨਾ ਹੋਈਆਂ ਅਤੇ ਉਸਨੂੰ ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿੱਚ ਰੱਖਿਆ ਗਿਆ ! ਆਖਰ ਕਾਰ ਫਾਈਲ ਪ੍ਰੋਸੈਸਿੰਗ ਸ਼ੁਰੂ ਹੋਈ ਤਾਂ ਸੰਦੀਪ ਕੰਮ ਕਰਨ ਲੱਗਾ ਅਤੇ ਇਸ ਦੇ ਨਾਲ ਟਰੱਕ ਡਰਾਈਵਿੰਗ ਦੀ ਸਿਖਲਾਈ ਵੀ ਸ਼ੁਰੂ ਕਰ ਦਿੱਤੀ। ਇਸ ਵੇਲੇ ਉਹ ਫਰਿਜਰੋ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ 4 ਅਗਸਤ ਨੂੰ ਆਪਣੇ ਦੋਸਤਾਂ ਨਾਲ ਝੀਲ ਵੱਲ ਚਲਾ ਗਿਆ ! ਪ੍ਰਦੀਪ ਨੇ ਅੱਗੇ ਦੱਸਿਆ ਕਿ ਝੀਲ ਵਿੱਚ ਨਹਾਉਂਦਿਆਂ ਸੰਦੀਪ ਪਾਣੀ ਦੀਆਂ ਛੱਲਾਂ ਵਿੱਚ ਘਿਰ ਗਿਆ ਅਤੇ ਬਾਹਰ ਨਾ ਨਿਕਲ ਸਕਿਆ !
ਐਮਰਜੈਂਸੀ ਕਾਮਿਆਂ ਵੱਲੋਂ ਸੰਦੀਪ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ !ਪਿੰਡ ਘੋਘਰੀਆ ਨਾਲ ਸੰਬੰਧਿਤ ਦੋ ਹੋਰ ਨੌਜਵਾਨ ਸੰਦੀਪ ਸਿੰਘ ਦੇ ਘਰ ਨੇੜੇ ਰਹਿੰਦੇ ਹਨ ਜਿਨਾਂ ਨੇ ਪਰਿਵਾਰ ਨੂੰ ਦੁਖਦਾਈ ਖਬਰ ਦਿੱਤੀ !
#saddatvusa#america#NewsUpdate#indianmen#death#kingsriver#tregrdy#Washington#usanews