ਵਾਸ਼ਿੰਗਟਨ : ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਪਿੱਛੇ ਪਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਸੁਪਰੀਮ ਕੋਰਟ ਨੇ ਸ਼ਿਕਾਗੋ ਵਿਖੇ ਨੈਸ਼ਨਲ ਗਾਰਡਜ਼ ਨੂੰ ਤੈਨਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ! ਟਰੰਪ ਵੱਲੋਂ ਨਾਮਜ਼ਦ ਜਸਟਿਸ ਬਰੈਟ ਕੈਵਾਨੌਅ ਨੇ ਕਿਹਾ ਕਿ, ਉਹ ਸ਼ਿਕਾਗੋ ਵਿਖੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਦੇ ਹੱਕ ਵਿੱਚ ਨਹੀਂ ਹਨ, ਪਰ ਰਾਸ਼ਟਰਪਤੀ ਦੀ ਮਰਜ਼ੀ ‘ਤੇ ਇਹ ਨਿਰਭਰ ਕਰਦਾ ਹੈ ਕਿ, ਭਵਿੱਖ ਦੇ ਹਾਲਾਤ ਨੂੰ ਵੇਖਦਿਆਂ ਉਹ ਕੋਈ ਫੈਸਲਾ ਲੈ ਸਕਦੇ ਹਨ ! ਰਿਪਬਲਿਕਨ ਰਾਸ਼ਟਰਪਤੀਆਂ ਵੱਲੋਂ ਨਾਮਜ਼ਦ ਜਸਟਿਸ ਸੈਮੁਅਲ ਐਲੀਟੋ, ਜਸਟਿਸ ਕਲੈਰੈਂਸ ਥੌਮਸ, ਅਤੇ ਜਸਟਿਸ ਨੀਲ ਗੋਰਸ਼ ਨੇ ਵੀ ਜਨਤਕ ਤੌਰ ‘ਤੇ ਅਸਹਿਮਤੀ ਜ਼ਾਹਿਰ ਕੀਤੀ,ਪਰ
ਫ਼ਿਰ ਵੀ ਇਹ ਅੰਤਿਮ ਫੈਸਲਾ ਨਹੀਂ ਮੰਨਿਆ ਜਾ ਰਿਹਾ ਹੈ ! ਦੂਜੇ ਪਾਸੇ ਇੱਕ ਫ਼ੈਡਰਲ ਜੱਜ ਨੇ H-1B ਵੀਜ਼ਾ ‘ਤੇ ਇਕ ਲੱਖ ਡਾਲਰ ਦੀ ਫ਼ੀਸ ਨੂੰ ਜਾਇਜ਼ ਠਹਿਰਾਇਆ ! ਜ਼ਿਲ੍ਹਾ ਜੱਜ ਬੈਰਿਲ ਹੌਵਲ ਨੇ ਅਮਰੀਕਾ ਦੇ ਚੈਂਬਰ ਆਫ਼ ਕਾਮਰਸ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਕਿ, ਇਹ ਫ਼ੀਸ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਕਰੇਗੀ। ਫ਼ਿਲਹਾਲ ਵਾਈਟ ਹਾਊਸ ਵੱਲੋਂ ਅਜੇ ਤੱਕ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ! ਚੈਂਬਰ ਵੱਲੋਂ ਅਦਾਲਤ ਵਿੱਚ ਪੇਸ਼ ਦਲੀਲਾਂ ਮੁਤਾਬਕ ਛੋਟੇ ਅਤੇ ਦਰਮਿਆਨੇ ਉਦਯੋਗਾਂ ਵਾਸਤੇ ਐਨੀ ਮੋਟੀ ਫ਼ੀਸ ਬਰਦਾਸ਼ਤ ਕਰਨੀ ਮੁਸ਼ਕਿਲ ਹੈ, ਅਤੇ ਇਸ ਨੂੰ ਖ਼ਤਮ ਕੀਤਾ ਜਾਵੇ !
#saddatvusa#DonaldTrump#americansupereme#court#nationalguards#NewsUpdate

