ਅਮਰੀਕਾ ‘ਚ ਹਾਈ ਸਕੂਲ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ ਵਿੱਚ ਹਮਲਾਵਰ ਸਣੇ ਤਿੰਨ ਦੀ ਮੌਤ !

0
5

ਵਾਸ਼ਿੰਗਟਨ ਡੀ.ਸੀ. – ਅਮਰੀਕਾ ਦੇ Rhode ਆਈਲੈਂਡ ਵਿੱਚ ਇੱਕ ਹਾਈ ਸਕੂਲ ਹਾਕੀ ਮੈਚ ਦੌਰਾਨ ਗੋਲੀਬਾਰੀ ਹੋਈ, ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਹਨ, ਜਿਨਾਂ ਵਿੱਚ ਬੰਦੂਕਧਾਰੀ ਵੀ ਸ਼ਾਮਿਲ ਹੈ ! ਮ੍ਰਿਤਕਾਂ ਵਿੱਚ ਇੱਕ ਨੌਜਵਾਨ ਔਰਤ ਵੀ ਸ਼ਾਮਿਲ ਦੱਸੀ ਜਾ ਰਹੀ ਹੈ ! ਅਧਿਕਾਰੀਆਂ ਨੇ ਦੱਸਿਆ ਹੈ, ਕਿ ਹਮਲਾਵਰ ਨੇ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ ! ਇਹ ਘਟਨਾ ਪਾਵਰਕੇਟ ਦੇ ਡੈਨਿਸ ਐਮ. ਲਿੰਚ ਅਰੇਨਾ ਵਿੱਚ ਵਾਪਰੀ ਜਿੱਥੇ ਦੋ ਹਾਈ ਸਕੂਲ ਦੀਆਂ ਟੀਮਾਂ ਵਿਚਕਾਰ ਹਾਕੀ ਦਾ ਮੈਚ ਚੱਲ ਰਿਹਾ ਸੀ !

ਪਾਵਰਕੇਟ ਪੁਲਿਸ ਮੁਖੀ ਨੇ ਕਿਹਾ, ਕਿ ਤਿੰਨ ਹੋਰ ਪੀੜਤਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ Rhode ਆਈਲੈਂਡ ਦੇ ਗਵਰਨਰ ਡੈਨ ਮੈਕਕੀ ਨੇ ਕਿਹਾ ਹੈ, ਕਿ ਰਾਜ ਪ੍ਰਸ਼ਾਸਨ ਹਰ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਉਹਨਾਂ ਨੇ ਪਾਵਰਕੇਟ ਦੇ ਮੇਅਰ ਗ੍ਰੀਬੀਅਨ ਅਤੇ ਰਾਜ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ। ਰਾਜਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ ਹੈ, ਕਿ ਪੁਲਿਸ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ, ਅਤੇ ਉਹ ਘਟਨਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਵੀ ਕਰ ਰਹੇ ਹਨ। ਇਹ ਘਟਨਾ ਦੁਪਹਿਰ 2:30 ਵਜੇ ਦੇ ਕਰੀਬ ਵਾਪਰੀ !

ਮੈਚ ਦੀ ਲਾਈਵ ਸਟਰੀਮ ਵਿੱਚ ਦਿਖਿਆ, ਕਿ ਮੈਚ ਦੌਰਾਨ ਜਿਵੇਂ ਹੀ ਇੱਕ ਟੀਮ ਡਿਫੈਂਸ (ਬਚਾਅ) ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਹੀ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਗੁੰਜੀ ! ਖਿਡਾਰੀ ਬੈਂਚਾਂ ਦੇ ਪਿੱਛੇ ਲੁਕਣ ਲੱਗੇ, ਰੈਫਰੀ ਨੇ ਤੁਰੰਤ ਸੀਟੀ ਵਜਾ ਕੇ ਮੈਚ ਰੋਕ ਦਿੱਤਾ ! ਕੁਝ ਹੀ ਸੈਕਿੰਡਾਂ ਵਿੱਚ ਦੋਨੋਂ ਟੀਮਾਂ ਰਿੰਗ ਛੱਡ ਕੇ ਬੋਰਡ ਦੇ ਉੱਪਰੋਂ ਦੀ ਛਾਲਾ ਮਾਰਦੀਆਂ ਹੋਈਆਂ ਦੂਜੇ ਪਾਸੇ ਦੇ ਐਗਜ਼ਿਟ (ਬਾਹਰ) ਵੱਲ ਭੱਜੀਆਂ ! ਪੁਲਿਸ ਦੀ ਟੀਮ ਵੀ ਮੌਕੇ ‘ਤੇ ਪਹੁੰਚੀ ! ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

#saddatvusa#RhodeIsland#NewsUpdate#Washington#DC

LEAVE A REPLY

Please enter your comment!
Please enter your name here