ਅਮਰੀਕਾ ਵਿੱਚ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਮੇਨ ਸਟੇਟ ਪੁਲਿਸ ਵੱਲੋਂ 390 ਟਰੱਕਾਂ ਦੀ ਚੈਕਿੰਗ ਕੀਤੀ ਗਈ, ਜਿਹਨਾਂ ਵਿੱਚੋਂ 80 ਟਰੱਕ ਸੜਕਾਂ ‘ਤੇ ਚਲਾਉਣ ਦੇ ਬਿਲਕੁਲ ਵੀ ਕਾਬਲ ਨਾ ਹੋਣ ਦੇ ਕਾਰਨ ਜ਼ਬਤ ਕੀਤੇ ਗਏ !
ਇੱਕ ਟਰੱਕ ਅਜਿਹਾ ਨਿਕਲਿਆ ਜਿਸ ਵਿੱਚ ਇੱਕ ਜਾਂ ਦੋ ਨਹੀਂ ਬਲਕਿ 37 ਵੱਡੇ ਨੁਕਸ ਨਜ਼ਰ ਆਏ ! ਮੇਨ ਸਟੇਟ ਪੁਲਿਸ ਨੇ ਦੱਸਿਆ ਕਿ ਹਰ ਸਾਲ ਸੂਬੇ ਵਿੱਚ ਲੰਘਣ ਵਾਲੇ ਤਕਰੀਬਨ 6 ਲੱਖ ਟਰੱਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ, ਕਿ ਕੋਈ ਵੀ ਡਰਾਈਵਰ ਸੜਕ ਹਾਦਸੇ ਦਾ ਕਾਰਨ ਬਣਨ ਵਾਲਾ ਟਰੱਕ ਨਾ ਚਲਾ ਰਿਹਾ ਹੋਵੇ !
ਆਪਰੇਸ਼ਨ ਸੇਫ ਡਰਾਈਵ ਦੌਰਾਨ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਵਾਲਿਆਂ ਨੂੰ ਵੀ ਰੋਕਿਆ ਜਾਂਦਾ ਹੈ, ਅਤੇ ਕਮਰਸ਼ੀਅਲ ਵ੍ਹੀਲਕਜ਼ ਦੀ ਸ਼ਮੂਲੀਅਤ ਵਾਲੇ ਹਾਦਸੇ ਘਟਾਉਣੇ ਇਸ ਦਾ ਮੁੱਖ ਮਕਸਦ ਹੈ ! ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟਰੇਸ਼ਨ ਵੱਲੋਂ ਟਰੱਕਾਂ ਦੀ ਪੜਤਾਲ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਜਾਂਦੀ ਹੈ, ਅਤੇ ਵੱਖ-ਵੱਖ ਰਾਜਾਂ ਦੀ ਪੁਲਿਸ ਦੇ ਸਹਿਯੋਗ ਨਾਲ ਕਮਰਸ਼ੀਅਲ ਵ੍ਹੀਲਕਜ਼ ਦੀ ਪੜਤਾਲ ਕੀਤੀ ਜਾਂਦੀ ਹੈ !

